ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਪਟਿਆਲਾ ਦੇ ਨਾਭਾ ਰੋਡ ਸਥਿਤ ਮੁੱਖ ਦਫ਼ਤਰ ਬਾਹਰ 9.50 ਲੱਖ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਬੱਸ ਸਟਾਪ ਦਾ ਉਦਘਾਟਨ ਇੱਕ ਸੇਵਾਦਾਰ ਤੋਂ ਕਰਵਾ ਕੇ ਵੱਖਰੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਹਰ ਕਰਮਚਾਰੀ ਬਰਾਬਰ ਸਨਮਾਨ ਦਾ ਹੱਕਦਾਰ ਹੈ। ਨਵੇਂ ਬੱਸ ਸਟਾਪ ਵਿੱਚ ਬੈਂਚਾਂ, ਡਿਜੀਟਲ ਸਾਈਨੇਜ, ਐਲਈਡੀ ਲਾਈਟਾਂ ਅਤੇ ਪੱਖਿਆਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਜੁਨੇਜਾ ਨੇ ਦੱਸਿਆ ਕਿ ਸਵਾਰੀਆਂ ਦੀ ਸਹੂਲਤ ਲਈ ਜਲਦ ਹੀ ਹੋਰ ਬੱਸ ਸਟਾਪ ਵੀ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ।
0 Comments