NEWS

🕒

ਖਾਸਾ ਆਰਮੀ ਕੈਂਪ ਦੇ ਧਮਾਕੇ ਤੋਂ ਬਾਅਦ ਮੁੱਖ ਮੰਤਰੀ ਤੇ ਡੀਜੀਪੀ ਪੰਜਾਬ ਸਭ ਕੰਟਰੋਲ ਵਿਚ ਦੱਸ ਰਹੇ ਹਨ-ਮਜੀਠੀਆ

ਅਟਾਰੀ ਸਰਹੱਦ,(ਅੰਮ੍ਰਿਤਸਰ), 6 ਮਈ  - ਬੀਤੀ ਰਾਤ ਖਾਸਾ ਆਰਮੀ ਕੈਂਪ ਦੇ ਬਾਹਰ ਬੰਬ ਧਮਾਕਾ ਹੋ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਸਭ ਕੁਝ ਕੰਟਰੋਲ ਵਿਚ ਹੈ ਦੱਸ ਰਹੇ ਹਨ। ਇਹ ਸ਼ਬਦ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਧਮਾਕੇ ਦੌਰਾਨ ਬਣੀ ਵੀਡੀਓ ਫੋਟਜ ਨੇ ਸਰਕਾਰ ਅਤੇ ਪੁਲਿਸ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਫੁਟੇਜ ਅਨੁਸਾਰ ਧਮਾਕਾ ਇੰਨਾ ਜ਼ਬਰਦਸਤ ਹੋਇਆ ਕਿ ਲੋਕਾਂ ਦੀਆਂ ਕੰਧਾਂ ਦਰਵਾਜੇ ਖਿੜਕੀਆਂ ਹਿਲ ਗਈਆਂ ਹਨ ਤੇ ਅੱਗ ਹੀ ਅੱਗ ਫੈਲ ਗਈ ਸੀ। ਪੰਜਾਬ ਦਾ ਮੁੱਖ ਮੰਤਰੀ ਤੇ ਡੀਜੀਪੀ ਇਸ ਨੂੰ ਕੰਟਰੋਲ ਵਿਚ ਦੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਬੀਤੇ ਕੱਲ੍ਹ ਹੋਏ ਐਕਟਿਵਾ ਧਮਾਕੇ 'ਤੇ ਵੀ ਪਰਦਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਬੀਐਸਐਫ, ਆਰਮੀ ਤੇ ਅਰਧ ਸੈਨਿਕ ਬਲਾਂ ਦੇ ਸੰਵੇਦਨਸ਼ੀਲ ਕੈਂਪਾਂ 'ਤੇ ਹਮਲੇ ਹੋ ਰਹੇ ਹਨ ਜਿੱਥੋਂ ਸਾਫ਼ ਜਾਹਿਰ ਹੈ ਕਿ ਪੰਜਾਬ ਦਾ ਇੰਟੈਲੀਜੈਂਸ ਤੰਤਰ ਬੁਰੀ ਤਰਾਂ ਫੇਲ੍ਹ ਹੋਇਆ ਥੱਲੇ ਡਿੱਗ ਗਿਆ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਤੇ ਜਿੱਥੇ ਇਸ ਦੀ ਰੱਖਿਆ ਕਰਨੀ ਪੰਜਾਬ ਸਰਕਾਰ ਦਾ ਫਰਜ਼ ਹੈ ਜੋ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਆਪਣੀ ਜ਼ਿੰਮੇਵਾਰੀ ਨਾਲ ਡਿਊਟੀ ਨਹੀਂ ਨਿਭਾ ਰਹੀ। 

Post a Comment

0 Comments