NEWS

🕒

ਪੰਜਾਬ ਸਕੂਲ ਸਿੱਖਿਆ ਬੋਰਡ ਬਾਰਵੀਂ ਨਤੀਜਾ 2025- 26

ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਨਤੀਜਿਆਂ ਵਿੱਚ ਸੁਪਨੀਤ ਕੌਰ, ਸਾਹਨੀ ਚੋਹਾਨ ਅਤੇ ਦਿਵਾਂਸ਼ੀ ਤਿੰਨੋੰ ਵਿਦਿਆਰਥੀਆਂ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਬੀਤੇ ਦਿਨੀਂ 10ਵੀਂ ਜਮਾਤ ਦੇ ਆਏ ਨਤੀਜਿਆਂ ਵਿੱਚ ਵੀ ਸਾਡੇ ਹੋਣਹਾਰ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ। ਨਤੀਜਿਆਂ ਵਿੱਚ ਅੱਵਲ ਰਹੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਤਹਿ ਦਿਲੋਂ ਬਹੁਤ-ਬਹੁਤ ਮੁਬਾਰਕਬਾਦ। ਤੁਹਾਡੀ ਮਿਹਨਤ, ਲਗਨ ਅਤੇ ਸਮਰਪਣ ਨੇ ਇਹ ਵਿਸ਼ੇਸ਼ ਉਪਲੱਬਧੀ ਸੰਭਵ ਬਣਾਈ ਹੈ।

ਮਾਪਿਆਂ ਅਤੇ ਅਧਿਆਪਕਾਂ ਦੀ ਸੁਚੱਜੀ ਅਗਵਾਈ ਵੀ ਇਸ ਕਾਮਯਾਬੀ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਆਪ ਸਭ ਭਵਿੱਖ ਵਿੱਚ ਹੋਰ ਉੱਚਾਈਆਂ ਤੇ ਪਹੁੰਚੋ ਅਤੇ ਤਰੱਕੀਆਂ ਮਾਣੋ। 🙏

Post a Comment

0 Comments