NEWS

🕒

ਗੁਰਿੰਦਰਵੀਰ ਸਿੰਘ ਨੂੰ ਰਾਂਚੀ ਵਿਖੇ ਫੈਡਰੇਸ਼ਨ ਕੱਪ ਦੀ 100 ਮੀਟਰ ਫਰਾਟਾ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਉੱਤੇ ਬਹੁਤ ਬਹੁਤ ਮੁਬਾਰਕਾਂ

ਸਾਡੇ ਹੋਣਹਾਰ ਅਥਲੀਟ ਗੁਰਿੰਦਰਵੀਰ ਸਿੰਘ ਨੂੰ ਰਾਂਚੀ ਵਿਖੇ ਫੈਡਰੇਸ਼ਨ ਕੱਪ ਦੀ 100 ਮੀਟਰ ਫਰਾਟਾ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਉੱਤੇ ਬਹੁਤ ਬਹੁਤ ਮੁਬਾਰਕਾਂ। ਸਾਡੇ ਗੱਭਰੂ ਜਵਾਨ ਨੇ ਮਹਿਜ਼ 10.09 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ।

ਗੁਰਿੰਦਰਵੀਰ 100 ਮੀਟਰ ਦੌੜ ਵਿੱਚ 10.10 ਸਕਿੰਟ ਤੋਂ ਘੱਟ ਸਮਾਂ ਕੱਢਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ। ਦੋ ਦਿਨਾਂ 'ਚ ਦੂਜਾ ਨੈਸ਼ਨਲ ਰਿਕਾਰਡ ਤੋੜ ਕੇ ਪੰਜਾਬ ਦੇ ਪੁੱਤਰ ਨੇ ਦੇਸ਼ ਦੁਨੀਆ ਵਿੱਚ ਸੂਬੇ ਦਾ ਨਾਮ ਚਮਕਾਇਆ ਹੈ। ਗੁਰਿੰਦਰਵੀਰ ਦੀ ਇਸ ਇਤਿਹਾਸਕ ਪ੍ਰਾਪਤੀ 'ਤੇ ਪੂਰੇ ਪੰਜਾਬ ਨੂੰ ਮਾਣ ਹੈ।

ਬਹੁਤ-ਬਹੁਤ ਮੁਬਾਰਕਾਂ ਤੇ ਭਵਿੱਖ ਲਈ ਸ਼ੁਭਕਾਮਨਾਵਾਂ....

Post a Comment

0 Comments