ਕੌਣ ਸੀ ਜਗਰੂਪ ਸਿੰਘ ਜੂਪਾ?
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਜਗਰੂਪ ਸਿੰਘ ਜੂਪਾ ਕਰੀਬ 33 ਸਾਲ ਦਾ ਸੀ। ਉਹ ਆਟਾ ਚੱਕੀ ਚਲਾਉਣ ਦਾ ਕੰਮ ਕਰਦਾ ਸੀ ਅਤੇ ਦੋ ਧੀਆਂ ਦਾ ਪਿਤਾ ਸੀ। ਜੂਪਾ ਅਕਸਰ ਨਿਹੰਗ ਬਾਣੇ ਵਿੱਚ ਰਹਿੰਦਾ ਸੀ।
ਸੂਤਰਾਂ ਮੁਤਾਬਕ, ਤਰਨਤਾਰਨ ਵਿਧਾਨਸਭਾ ਜ਼ਿਮਨੀ ਚੋਣ ਦੌਰਾਨ ਉਸਦੇ ਖ਼ਿਲਾਫ਼ ਪੋਸਟਰ ਪਾੜਣ ਦੇ ਮਾਮਲੇ ਵਿੱਚ ਸ਼ਿਕਾਇਤ ਵੀ ਦਰਜ ਹੋਈ ਸੀ।
ਜਗਰੂਪ ਸਿੰਘ ਜੂਪਾ ਨੂੰ ਰਾਜਪੁਰਾ ਰੇਲਵੇ ਅਟੈਕ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਦੱਸਿਆ ਜਾ ਰਿਹਾ ਹੈ। ਧਮਾਕੇ ਦੌਰਾਨ ਉਸਦੀ ਮੌਤ ਹੋ ਗਈ ਅਤੇ ਉਸਦੇ ਚਿੱਥੜੇ ਉੱਡਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੇ ਪਿੰਡ ਦਾ ਹੀ ਰਹਿਣ ਵਾਲਾ ਸੀ।
0 Comments