NEWS

🕒

ਵਿਸਾਖੀ ਦਿਹਾੜੇ ਨੂੰ ਸਮਰਪਿਤ ਮਿੰਨੀ ਮੈਰਾਥਨ ਦਾ ਆਯੋਜਨ, ਮੇਅਰ ਕੁੰਦਨ ਗੋਗੀਆ ਤੇ ਚੇਅਰਮੈਨ ਘੁੰਮਣ ਨੇ ਦਿੱਤੀ ਹਰੀ ਝੰਡੀਸੁਸ਼ੀਲਾ ਦੇਵੀ ਸਕੂਲ ਵੱਲੋਂ ਕਰਵਾਈ ਮੈਰਾਥੋਨ ਵਿੱਚ ਉਮੰਗ ਵੈਲਫ਼ੇਅਰ ਫਾਊਂਡੇਸ਼ਨ ਅਤੇ ਫੈਡਰਲ ਮੁਗਲ ਦਾ ਵਿਸ਼ੇਸ਼ ਸਹਿਯੋਗ ਸ਼ਲਾਘਾਯੋਗ - ਮੇਅਰ

ਵਿਸਾਖੀ ਦਿਹਾੜੇ ਨੂੰ ਸਮਰਪਿਤ ਮਿੰਨੀ ਮੈਰਾਥਨ ਦਾ ਆਯੋਜਨ, ਮੇਅਰ ਕੁੰਦਨ ਗੋਗੀਆ ਤੇ ਚੇਅਰਮੈਨ ਘੁੰਮਣ ਨੇ ਦਿੱਤੀ ਹਰੀ ਝੰਡੀ

ਸੁਸ਼ੀਲਾ ਦੇਵੀ ਸਕੂਲ ਵੱਲੋਂ ਕਰਵਾਈ ਮੈਰਾਥੋਨ ਵਿੱਚ ਉਮੰਗ ਵੈਲਫ਼ੇਅਰ ਫਾਊਂਡੇਸ਼ਨ ਅਤੇ ਫੈਡਰਲ ਮੁਗਲ ਦਾ ਵਿਸ਼ੇਸ਼ ਸਹਿਯੋਗ ਸ਼ਲਾਘਾਯੋਗ - ਮੇਅਰ


ਪਟਿਆਲਾ, 11 ਅਪ੍ਰੈਲ ( )

ਵਿਸਾਖੀ ਦਿਹਾੜੇ ਨੂੰ ਸਮਰਪਿਤ ਸੁਸ਼ੀਲਾ ਦੇਵੀ ਪਬਲਿਕ ਸਕੂਲ ਵੱਲੋਂ ਇੱਕ ਸ਼ਾਨਦਾਰ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ ਰੇਖਾ ਗੁਪਤਾ, ਉਮੰਗ ਵੈਲਫ਼ੇਅਰ ਫਾਊਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਦੀ ਅਗਵਾਈ ਰਹੀ। ਇਸ ਉਪਰਾਲੇ ਦਾ ਮੁੱਖ ਮਕਸਦ ਬੱਚਿਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸੀ। ਦੱਸਣਯੋਗ ਹੈ ਕਿ ਇਹ ਮੈਰਾਥਨ ਫੈਡਰਲ ਮੁਗਲ ਫੈਕਟਰੀ ਬਹਾਦਰਗੜ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਹਿਬ ਮਹਿਮਦਪੁਰ ਵਿਖੇ ਸਮਾਪਤ ਹੋਈ। ਜਿਸ ਵਿੱਚ ਲਗਭਗ 550 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਇਸ ਮੌਕੇ ਮੈਰਾਥਨ ਨੂੰ ਹਰੀ ਝੰਡੀ ਦੇਣ ਲਈ ਮੁੱਖ ਮਹਿਮਾਨ ਵਜੋਂ ਮੇਅਰ ਪਟਿਆਲਾ ਕੁੰਦਨ ਗੋਗੀਆ, ਸਕੂਲ ਟਰਸਟੀ ਕੁਨਾਲ ਅਗਰਵਾਲ, ਬਲਾਕ ਸਮੰਤੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ, ਡਾਇਰੈਕਟਰ ਐਚ.ਆਰ. ਯੋਗੇਸ਼ ਗੁਪਤਾ, ਪਲਾਂਟ ਮੈਨੇਜਰ ਦਲਜੀਤ ਸਿੰਘ ਗੁਜਰਾਲ, ਫੈਡਰਲ ਮੁਗਲ ਦੇ ਐਚ.ਆਰ. ਸਮੀਰ ਚਾਂਦੇਲ, ਵੈਲਫੇਅਰ ਅਫਸਰ ਜਗਵਿੰਦਰ ਕੁਮਾਰ, ਪ੍ਰੋਫੈਸਰ ਸ਼ਵਿੰਦਰ ਸਿੰਘ, ਸਤਨਾਮ ਸਿੰਘ ਸਨੌਰ, ਐਡਵੋਕੇਟ ਯੋਗੇਸ਼ ਪਾਠਕ ਅਤੇ ਪ੍ਰਭਜੋਤ ਸਿੰਘ ਪੁੰਨੂ ਸਮੇਤ ਹੋਰ ਕਈ ਮਾਣਯੋਗ ਸ਼ਖਸੀਅਤਾਂ ਅਤੇ ਸਕੂਲ ਸਟਾਫ ਮੌਜੂਦ ਸਨ।

ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸੁਸ਼ੀਲਾ ਦੇਵੀ ਸਕੂਲ ਵੱਲੋਂ ਕਰਵਾਈ ਮੈਰਾਥੋਨ ਵਿੱਚ ਉਮੰਗ ਵੈਲਫ਼ੇਅਰ ਫਾਊਂਡੇਸ਼ਨ ਅਤੇ ਫੈਡਰਲ ਮੁਗਲ ਦਾ ਵਿਸ਼ੇਸ਼ ਸਹਿਯੋਗ ਸ਼ਲਾਘਾਯੋਗ ਕਦਮ ਹੈ. ਉਨ੍ਹਾਂ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਗੁਰਦੁਆਰਾ ਮਹਿਮਦਪੁਰ ਦੇ ਮੈਂਬਰ ਭਾਈ ਸੁਰਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਵਿਸਾਖੀ ਸਿਰਫ ਖੁਸ਼ੀ ਦਾ ਤਿਉਹਾਰ ਹੀ ਨਹੀਂ, ਸਗੋਂ ਸਾਡੇ ਸੰਸਕਾਰਾਂ ਅਤੇ ਵਿਰਸੇ ਨਾਲ ਜੁੜਿਆ ਹੋਇਆ ਮਹੱਤਵਪੂਰਨ ਦਿਹਾੜਾ ਹੈ।

ਸਕੂਲ ਦੀ ਪ੍ਰਿੰਸੀਪਲ ਰੇਖਾ ਗੁਪਤਾ ਅਤੇ ਉਮੰਗ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਬੱਚਿਆਂ ਦੀ ਸਿਹਤਮੰਦ ਜੀਵਨਸ਼ੈਲੀ ਲਈ ਅਜਿਹੇ ਖੇਡ ਸਮਾਗਮ ਬਹੁਤ ਜ਼ਰੂਰੀ ਹਨ ਅਤੇ ਭਵਿੱਖ ਵਿੱਚ ਵੀ ਸਕੂਲ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਕਰਵਾਏ ਜਾਣਗੇ। ਉਨ੍ਹਾਂ ਨੇ ਸਾਰੇ ਸਹਿਯੋਗੀ ਸੰਗਠਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਨੇ ਨਾ ਸਿਰਫ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਈ, ਸਗੋਂ ਸਮਾਜ ਵਿੱਚ ਸਿਹਤਮੰਦ ਜੀਵਨ ਜੀਊਣ ਦਾ ਸੰਦੇਸ਼ ਵੀ ਦਿੱਤਾ।

ਫੋਟੋਜ: ਸੁਸ਼ੀਲਾ ਦੇਵੀ ਸਕੂਲ ਵੱਲੋਂ ਕਰਵਾਈ ਗਈ ਮਿੰਨੀ ਮੈਰਾਥਨ ਨੂੰ ਹਰੀ ਝੰਡੀ ਦਿੰਦੇ ਹੋਏ ਮੁੱਖ ਮਹਿਮਾਨ, ਸਕੂਲ ਪ੍ਰਬੰਧਕ ਅਤੇ ਹੋਰ

Post a Comment

0 Comments