NEWS

🕒

ਰਾਮ ਨੌਮੀ ਦਾ ਪ੍ਰਸਾਦ ਖਾਣ ਨਾਲ 60 ਸ਼ਰਧਾਲੂ ਹਸਪਤਾਲ ਪੁੱਜੇ

ਬੰਗਲੁਰੂ, 30 ਮਾਰਚ (ਪੀਟੀਆਈ)-ਬੰਗਲੁਰੂ ਦੇ ਦਿਹਾਤੀ ਜ਼ਿਲ੍ਹੇ ’ਚ ਰਾਮ ਨੌਮੀ 'ਪ੍ਰਸਾਦ' ਖਾਣ ਤੋਂ ਬਾਅਦ ਲਗਭਗ 60 ਲੋਕ ਬਿਮਾਰ ਹੋ ਗਏ। ਅਧਿਕਾਰੀਆਂ ਦੇ ਅਨੁਸਾਰ, ਸ਼ਨੀਵਾਰ ਨੂੰ ਲਗਭਗ 400 ਲੋਕਾਂ ਨੇ ਪ੍ਰਸਾਦ ਦਾ ਸੇਵਨ ਕੀਤਾ ਸੀ ਅਤੇ ਉਨ੍ਹਾਂ ’ਚੋਂ ਬਹੁਤਿਆਂ ਨੂੰ ਪੇਟ ਦਰਦ, ਉਲਟੀਆਂ ਅਤੇ ਦਸਤ ਵਰਗੇ ਲੱਛਣਾਂ ਦੀ ਸ਼ਿਕਾਇਤ ਹੋਣ ਲੱਗੀ। ਉਨ੍ਹਾਂ ਨੂੰ ਐਤਵਾਰ ਨੂੰ ਹਸਪਤਾਲ ਲਿਜਾਇਆ ਗਿਆ। ਬੰਗਲੁਰੂ ਦਿਹਾਤੀ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਲੱਕਾ ਕ੍ਰਿਸ਼ਨਾ ਰੈਡੀ ਨੇ ਦੇਵਨਾਹੱਲੀ ’ਚ ਪੱਤਰਕਾਰਾਂ ਨੂੰ ਦੱਸਿਆ, "ਐਤਵਾਰ ਸਵੇਰੇ 60 ਲੋਕਾਂ ਬਿਮਾਰ ਹੋ ਗਏ। ਇਲਾਜ ਤੋਂ ਬਾਅਦ, ਉਹ ਸਾਰੇ ਖ਼ਤਰੇ ਤੋਂ ਬਾਹਰ ਹਨ।"

ਦੇਵਾਨਾਹੱਲੀ ਦੇ ਪ੍ਰਾਇਮਰੀ ਹੈਲਥ ਸੈਂਟਰ ’ਚ ਲਗਭਗ 46 ਲੋਕਾਂ ਨੂੰ ਦਾਖਲ ਕਰਵਾਇਆ ਗਿਆ, ਜਦੋਂਕਿ ਬਾਕੀਆਂ ਨੂੰ ਇਕ ਨਿੱਜੀ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਸੀਨੀਅਰ ਸਿਹਤ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦੇ ਅਸਲ ਕਾਰਨ ਦੀ ਪਛਾਣ ਕਰਨ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ ’ਚ ਜਾਂਚ ਲਈ ਮੰਦਰ ਦਾ 'ਪ੍ਰਸਾਦ' ਇਕੱਠਾ ਕੀਤਾ।

Post a Comment

0 Comments