NEWS

🕒

ਪੁਲਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ! ਪੰਜਾਬ 'ਚ ਇਨ੍ਹਾਂ 19 ਵੱਡੇ ਅਧਿਕਾਰੀਆਂ ਦੇ ਤਬਾਦਲੇ,

ਚੰਡੀਗੜ੍ਹ/ਜਲੰਧਰ -( ਅਰਵਿੰਦਰ ਸਿੰਘ) ਪੰਜਾਬ ਦੇ ਪੁਲਸ ਵਿਭਾਗ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 19 ਸੀਨੀਅਰ ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ’ਚ ਇਕ ਆਈ. ਪੀ. ਐੱਸ. ਤੇ 18 ਪੀ. ਪੀ. ਐੱਸ. ਅਧਿਕਾਰੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਵਿਨੀਤ ਅਹਿਲਾਵਤ ਨੂੰ ਐੱਸ. ਪੀ. ਇਨਵੈਸਟੀਗੇਸ਼ਨ, ਜਲੰਧਰ ਦਿਹਾਤੀ, ਪਰਮਿੰਦਰ ਸਿੰਘ ਨੂੰ ਡੀ. ਸੀ. ਪੀ. ਹੈੱਡਕੁਆਰਟਰ, ਜਲੰਧਰ, ਰਾਕੇਸ਼ ਕੁਮਾਰ ਯਾਦਵ ਨੂੰ ਏ. ਡੀ. ਸੀ. ਪੀ-2, ਜਲੰਧਰ, ਹਰਿੰਦਰ ਸਿੰਘ ਨੂੰ ਐੱਸ. ਪੀ. ਇਨਵੈਸਟੀਗੇਸ਼ਨ, ਕਪੂਰਥਲਾ ਲਾਇਆ ਗਿਆ ਹੈ।
ਪ੍ਰਭਜੋਤ ਸਿੰਘ ਨੂੰ ਐੱਸ. ਪੀ. ਇੰਟੈਲੀਜੈਂਸ ਵਿੰਗ ਪੰਜਾਬ, ਰਾਜਿੰਦਰ ਕੁਮਾਰ ਨੂੰ ਐੱਸ. ਪੀ. ਇੰਟੈਲੀਜੈਂਸ ਵਿੰਗ ਪੰਜਾਬ, ਦੀਪ ਕਮਲ ਨੂੰ ਐੱਸ. ਪੀ. ਇੰਟੈਲੀਜੈਂਸ ਵਿੰਗ ਪੰਜਾਬ, ਆਕਾਸ਼ਦੀਪ ਸਿੰਘ ਔਲਖ ਨੂੰ ਐੱਸ. ਪੀ. ਇੰਟੈਲੀਜੈਂਸ ਵਿੰਗ ਪੰਜਾਬ, ਦੇਵ ਸਿੰਘ ਨੂੰ ਏ. ਡੀ. ਸੀ. ਪੀ-3, ਲੁਧਿਆਣਾ, ਕੰਵਲਪ੍ਰੀਤ ਸਿੰਘ ਨੂੰ ਏ. ਡੀ. ਸੀ. ਪੀ. ਇੰਡਸਟਰੀਅਲ ਸਕਿਓਰਿਟੀ, ਲੁਧਿਆਣਾ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਗੁਰਪ੍ਰਤਾਪ ਸਿੰਘ ਸਹੋਤਾ ਨੂੰ ਐੱਸ. ਪੀ. ਸੁਰੱਖਿਆ ਅਤੇ ਟ੍ਰੈਫਿਕ ਤਰਨਤਾਰਨ, ਮਨਪ੍ਰੀਤ ਸ਼ੀਂਹਮਾਰ ਨੂੰ ਐੱਸ.ਪੀ. ਇਨਵੈਸਟੀਗੇਸ਼ਨ ਹੁਸ਼ਿਆਰਪੁਰ, ਸੁਖਨਾਜ਼ ਸਿੰਘ ਨੂੰ ਐੱਸ. ਪੀ. ਏ. ਐੱਨ. ਟੀ. ਐੱਫ਼. , ਮੋਹਾਲੀ, ਗਗਣੇਸ਼ ਕੁਮਾਰ ਨੂੰ ਸਹਾਇਕ ਕਮਾਂਡੈਂਟ, 5ਵੀਂ ਆਈ. ਆਰ. ਬੀ., ਅੰਮ੍ਰਿਤਸਰ, ਬਲਜੀਤ ਸਿੰਘ ਨੂੰ ਐੱਸ. ਪੀ. ਪੀ. ਬੀ. ਆਈ. ਤਰਨਤਾਰਨ, ਰਮਨਦੀਪ ਸਿੰਘ ਨੂੰ ਐੱਸ. ਪੀ. ਪੀ. ਬੀ. ਆਈ. ਬਟਾਲਾ, ਖ਼ੁਸ਼ਬੀਰ ਕੌਰ ਨੂੰ ਐੱਸ. ਪੀ. ਹੈੱਡਕੁਆਰਟਰ ਬਟਾਲਾ, ਬਿਕਰਮਜੀਤ ਸਿੰਘ ਬਰਾੜ ਨੂੰ ਐੱਸ. ਪੀ. ਡੇਰਾਬੱਸੀ ਦੇ ਨਾਲ-ਨਾਲ ਐੱਸ. ਪੀ. ਏ. ਜੀ. ਟੀ. ਐੱਫ਼. ਮੋਹਾਲੀ ਅਤੇ ਐੱਸ. ਪੀ. ਆਪ੍ਰੇਸ਼ਨ, ਓ. ਐੱਫ਼. ਟੀ. ਈ. ਸੀ. ਪੰਜਾਬ ਦਾ ਵਾਧੂ ਚਾਰਜ ਅਤੇ ਗੁਰਇਕਬਾਲ ਸਿੰਘ ਨੂੰ ਐੱਸ. ਪੀ. ਹੈੱਡਕੁਆਰਟਰ ਪਠਾਨਕੋਟ ਲਾਇਆ ਗਿਆ ਹੈ।

© HOST PUNJAB TV | All Rights Reserv

Post a Comment

0 Comments